ਜਲੰਧਰ — ਚਿਹਰੇ ਨੂੰ ਬਿਨ੍ਹਾਂ ਮੇਕਅਪ ਦੇ ਜੇਕਰ ਸੁੰਦਰ ਰੱਖਣਾ ਹੈ ਤਾਂ 'ਆਈਬ੍ਰੋ' ਦਾ ਸਹੀ ਅਕਾਰ ਇਸ ਲਈ ਬਹੁਤ ਹੀ ਜ਼ਰੂਰੀ ਹੈ।
ਟਵੀਜ — ਸਿਰਫ ਫਾਲਤੂ ਵਾਲਾਂ ਨੂੰ ਹੀ 'ਆਈਬ੍ਰੋ' 'ਚਂੋ ਨਿਕਾਲ ਦੇਣ ਨਾਲ 'ਆਈਬ੍ਰੋ' ਦਾ ਕੁਦਰਤੀ ਅਕਾਰ ਚਿਹਰੇ ਨੂੰ ਬਦਲ ਦਿੰਦਾ ਹੈ।
ਟ੍ਰਿਮ — 'ਆਈਬ੍ਰੋ' ਦੇ ਵੱਧੇ ਹੋਏ ਵਾਲਾਂ ਨੂੰ ਕੱਢ ਦੇਣ ਨਾਲ ਹੀ 'ਆਈਬ੍ਰੋ' 'ਚਂੋ ਫਾਲਤੂ ਵਾਲ ਨਿਕਲ ਜਾਂਦੇ ਹਨ ਅਤੇ ਇਸ ਨਾਲ 'ਆਈਬ੍ਰੋ' ਭੱਦੇ ਨਹੀਂ ਲੱਗਦੇ।
'ਆਈਬ੍ਰੋ' ਕੰਘੀ — ਤੁਸੀਂ 'ਆਈਬ੍ਰੋ' ਕੰਘੀ ਖਰੀਦੇ ਸਕਦੇ ਹੋ। ਇਹ ਛੋਟਾ ਜਿਹਾ ਹੁੰਦਾ ਹੈ ਅਤੇ 'ਆਈਬ੍ਰੋ' 'ਤੇ ਇਸ ਦਾ ਹਲਕਾ ਜਿਹਾ ਸਪ੍ਰੇ ਲਗਾ ਕੰਘੀ ਕਰ ਲਓ। ਇਸ ਨਾਲ 'ਆਈਬ੍ਰੋ' ਦਾ ਅਕਾਰ ਬਹੁਤ ਵਧੀਆ ਲੱਗੇਗਾ।
'ਆਈਬ੍ਰੋ' ਦੇ ਵਾਧੇ ਲਈ — ਜੇਕਰ ਤੁਹਾਡੇ 'ਆਈਬ੍ਰੋ' ਬਹੁਤ ਹੀ ਪਤਲੇ ਹਨ ਤਾਂ 'ਕੈਸਟਰ ਆਇਲ' ਜਾਂ ਜੈਤੂਣ ਦਾ ਤੇਲ ਰਾਤ ਨੂੰ ਸੌਣ ਵੇਲੇ ਲਗਾ ਲਓ। ਇਸ 'ਤੇ ਐਲੋਵੇਰਾ ਜੈੱਲ ਨਾਲ ਮਾਲਿਸ਼ ਵੀ ਕਰ ਸਕਦੇ ਹੋ। ਇਸ ਨਾਲ 'ਆਈਬ੍ਰੋ' ਦੇ ਵਾਲ ਸੰਘਣੇ ਹੋ ਜਾਣਗੇ।
'ਆਈਬ੍ਰੋ' ਪੈਂਸਿਲ — ਤੁਸੀਂ 'ਆਈਬ੍ਰੋ' ਪੈਂਸਲ ਨਾਲ 'ਆਈਬ੍ਰੋ' ਨੂੰ ਅਕਾਰ ਦੇ ਸਕਦੇ ਹੋ।
'ਆਈਬ੍ਰੋ' ਸੈਟ ਕਰਨ ਲਈ — ਆਪਣੀ 'ਆਈਬ੍ਰੋ' 'ਤੇ ਕਲੀਅਰ ਮਸਕਾਰਾ ਦਾ ਇਸਤੇਮਾਲ ਕਰਕੇ ਸੈਟ ਕਰ ਸਕਦੇ ਹੋ।
ਹਾਈ-ਲਾਈਟ — ਤੁਸੀਂ ਆਪਣੇ 'ਆਈਬ੍ਰੋ' ਨੂੰ ਆਪਣੀ ਪਹਿਰਾਵੇ ਦੇ ਅਨੁਸਾਰ ਵੀ ਹਾਈ-ਲਾਈਟ ਕਰ ਸਕਦੇ ਹੋ। ਇਸ ਦੇ ਲਈ ਸਫ਼ੈਦ ਆਈ-ਲਾਈਨਰ ਪੈਂਸਲ ਬਹੁਤ ਪਸੰਦ ਕੀਤੀ ਜਾ ਰਹੀ ਹੈ। ਇਕ ਵਾਰ ਇਸ ਦਾ ਇਸਤੇਮਾਲ ਕਰਕੇ ਦੇਖਣਾ ਚਾਹੀਦਾ ਹੈ।
ਐਲੂਮੀਨੀਅਮ ਫਾਇਲ 'ਚ ਕਦੇ ਵੀ ਪੈਕ ਨਾ ਕਰੋ ਖਾਣੇ ਨੂੰ, ਜਾਣੋ ਕਿਉਂ?
NEXT STORY